Tuesday, 16 February 2021

ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜਮਾਂ ਉੱਤੇ ਸਰਕਾਰ ਦਾ ਇਕ ਹੋਰ ਮਾਰੂ ਵਾਰ : ਮਾਨ

 

"ਵਿੱਤ ਮੰਤਰੀ ਦਾ ਦੋਗਲਾ ਚਿਹਰਾ ਸਾਹਮਣੇ ਆਇਆ"

ਨਵਾਂ ਸ਼ਹਿਰ,16 ਫਰਵਰੀ (ਹਰਿੰਦਰ ਸਿੰਘ):ਪੰਜਾਬ ਦੀ ਕਾਂਗਰਸੀ ਸਰਕਾਰ  ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜਿੰਨ੍ਹੇ ਵਾਅਦੇ ਕੀਤੇ ਸਨ,  ਉਨ੍ਹਾਂ ਦੇ ਵਿਚੋ ਕੋਈ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਇਕ ਹੋਰ ਮਾਰੂ ਵਾਰ ਕਰ ਦਿੱਤਾ ਹੈ।ਜਿਸ ਅਧੀਨ 1/4/2019 ਤੋਂ ਨਿਊ ਪੈਨਸ਼ਨ ਸਕੀਮ ਦੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਵਿੱਚ ਸਰਕਾਰ ਦਾ ਹਿੱਸਾ ਕਰਮਚਾਰੀ ਦੀ ਮੁਢਲੀ ਤਨਖਾਹ  ਦਾ 14% ਕਰ ਦਿੱਤਾ ਗਿਆ ਹੈ। ਜਦੋਂ ਕੇ ਕਰਮਚਾਰੀ ਦਾ ਹਿੱਸਾ 10% ਹੀ ਹੈ। ਪਹਿਲਾਂ ਸਰਕਾਰ ਦੇ ਸਾਰੇ ਹਿੱਸੇ ਨੂੰ ਕਰਮਚਾਰੀ ਦੀ ਕੁੱਲ ਟੈਕਸਯੋਗ ਆਮਦਨ  ਵਿਚੋਂ ਘਟਾ ਦਿੱਤਾ ਜਾਂਦਾ ਸੀ। ਪਰ ਨਵੇਂ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦਾ ਤਾਂ ਸਾਰਾ 14% ਹੀ ਟੈਕਸ ਤੋਂ ਛੋਟ  ਹੈ, ਪਰ ਪੰਜਾਬ   ਸਰਕਾਰ ਦੇ ਨਵੇਂ ਤੁਗਲਕੀ ਫਰਮਾਨ ਅਨੁਸਾਰ ਸਰਕਾਰ ਵਲੋਂ ਪੈਨਸ਼ਨ ਫੰਡ ਵਿੱਚ ਆਪਣੇ 14% ਹਿੱਸੇ ਵਿੱਚੋਂ ਕੇਵਲ 10% ਹੀ ਟੈਕਸ ਤੋਂ ਛੋਟ ਦਿੱਤੀ ਗਈ ਹੈ ਜਦਕਿ ਬਾਕੀ 4% ਟੈਕਸ ਯੋਗ ਕੁੱਲ ਆਮਦਨ ਵਿੱਚ ਜੋੜਿਆ ਜਾਵੇਗਾ ਇਹ ਕੇਵਲ ਐਨ .ਪੀ .ਐਸ. ਅਧੀਨ ਆਉਂਦੇ ਸਮੂਹ ਕਰਮਚਾਰੀਆਂ ਨਾਲ  ਕੇਵਲ ਪੱਖਪਾਤ ਹੀ ਨਹੀਂ ਸਗੋਂ ਘੋਰ ਬੇਇਨਸਾਫ਼ੀ ਵੀ ਹੈ,ਇਸ ਦੀ ਪ੍ਰੈਸ ਨੂੰ ਜਾਣਕਾਰੀ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦਿੱਤੀ।ਉਨ੍ਹਾ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ 26 ਜਨਵਰੀ ਨੂੰ ਆਪਣੇ ਆਪਣੇ ਬਿਆਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਕਿਹਾ ਸੀ ਕਿ ਕੁਝ ਕੇਂਦਰ ਸਰਕਾਰ ਦੀਆਂ ਨੀਤੀਆਂ ਰਾਜ ਸਰਕਾਰਾਂ ਉੱਪਰ ਵੀ ਲਾਗੂ ਹੁੰਦੀਆਂ ਹਨ।ਜਦੋਂ ਕਿ ਕੇਂਦਰ ਸਰਕਾਰ ਆਪਣੇ ਮੁਲਾਜਮਾਂ ਨੂੰ ਹਰ ਛੇ ਮਹੀਨੇ ਬਾਅਦ ਡੀ ਏ ਦੀ ਕਿਸਤ ਦਿੰਦੀ ਹੈ,ਫਿਰ ਇਹ ਨੀਤੀ ਰਾਜ ਸਰਕਾਰਾਂ ਉੱਤੇ ਲਾਗੂ ਕਿਉਂ ਨਹੀਂ ਹੁੰਦੀ।ਇਨ੍ਹਾਂ ਬਿਆਨਾਂ ਤੋਂ ਵਿੱਤ ਮੰਤਰੀ ਦਾ ਮੁਲਾਜਮਾਂ ਪ੍ਰਤੀ ਅਪਣਾਏ ਜਾਂਦੇ ਦੋਹਰੇ ਮਾਪਦੰਡ ਇਸ ਦੀ ਦੋਗਲੇ ਚਿਹਰੇ ਨੂੰ ਨਸ਼ਰ ਕਰਦਾ ਹੈ।ਸ਼੍ਰੀ ਇਸ ਮੌਕੇ ਅਜੀਤ ਸਿੰਘ ਗੁੱਲਪੁਰੀ ਨੇ ਦੱਸਿਆ ਕਿ ਦਸੰਬਰ 2020 ਵਿੱਚ ਰਾਜਸਥਾਨ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਦੁਬਾਰਾ ਲਾਗੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਪਹਿਲਾਂ ਹੀ ਪੁਰਾਣੀ ਪੈਨਸ਼ਨ ਚੱਲ ਰਹੀ ਹੈ,ਕੀ ਇਨ੍ਹਾਂ ਸੂਬਿਆਂ ਉੱਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲਾਗੂ ਨਹੀਂ ਹੁੰਦੀਆਂ।ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਨਿਊ ਪੈਨਸ਼ਨ ਸਕੀਮ  ਤੋਂ ਪੀੜਤ ਪੰਜਾਬ ਦੇ ਢਾਈ ਲੱਖ ਦੇ ਕਰੀਬ ਮੁਲਾਜਮ  ਰੋਹ ਭਰਪੂਰ  ਪਟਿਆਲਾ  ਵਿਖੇ ਰੈਲੀ ਕਰਕੇ ਦੇਣ ਲਈ ਉਤਾਵਲੇ ਬੈਠੇ ਹਨ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ  ਸਰਕਾਰ ਦੇ ਇਹ ਫਰਮਾਨ ਮੁਲਾਜ਼ਮਾਂ ਵਿਰੋਧੀ ਹਨ। ਕਿਉਂਕਿ ਇਕ ਤਾਂ ਮੁਲਾਜ਼ਮਾਂ ਕੋਲੋਂ ਪੁਰਾਣੀ ਪੈਨਸ਼ਨ ਖੋ ਲਈ ਹੈ,ਇਸ ਤੋਂ ਇਲਾਵਾ ਸਰਕਾਰ ਉਸ ਰਕਮ ਉੱਪਰ ਮੁਲਾਜ਼ਮਾਂ ਤੋਂ ਟੈਕਸ ਲੈ ਰਹੀ ਹੈ ਜੋ ਉਹਨਾਂ ਨੂੰ ਅਜੇ ਮਿਲਣੀ ਨਹੀਂ। ਸਰਕਾਰ ਦੀਆਂ ਇਹਨਾਂ ਮਾਰੂ ਨੀਤੀਆਂ ਖਿਲਾਫ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ 28 ਫਰਵਰੀ ਨੂੰ ਪਟਿਆਲਾ ਵਿਖੇ ਬਹੁਤ ਭਰਵੀਂ ਰੈਲੀ ਕੀਤੀ ਜਾਵੇਗੀ ਅਤੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਦੇ ਨਾਲ ਅੰਮਿਤ ਯਗੋਤਾ,ਚਰਨਜੀਤ ਆਲੋਵਾਲ,ਸੁਰਜੀਤ ਸਿੰਘ ਹੈਪੀ,ਸੁਰਿੰਦਰਪਾਲ ਸਿੰਘ ਵਿੱਕੀ,ਸੁਭਾਸ ਕਰੀਮਪੁਰੀ,ਬਲਵੀਰ ਸਿੰਘ,ਰਾਮਤੀਰਥ ਸਿੰਘ,ਹਰਵਿੰਦਰ ਸਿੰਘ,ਸੱਤਪਾਲ ਭਾਰਾਪੁਰੀ,ਜਸਵੀਰ ਬੇਗਮਪੁਰੀ,ਸੀਤਾ ਰਾਮ ਟੋਰੋਵਾਲ ਵੀ ਹਾਜਿਰ ਸਨ।


ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਨੂੰ ਘਰ-ਘਰ ਜਾਕੇ ਪਟਿਆਲਾ ਰੈਲੀ ਲਈ ਲਾਮਵੰਦ ਕਰਦੇ ਹੋਏ।Education Secretary mobilises teachers and students for " Mission Shat Pratishat"


Pathankot, February 16 (Parmod Bharti)  

The Education Secretary, Krishan Kumar, visited a number of government schools situated at different villages and towns in the district and took stock of the on-going pre-board examination. He interacted with the students and teachers to have first hand feedback from them about the preparation for the ensuing Board examination to accomplish " Mission Shat Pratishat". He lauded the dedicated efforts being put in by the school teachers for extension and augmentation of the infrastructural facilities as well as catering to the quality education needs of the students and parents.

  

Education secretary  mobilises teachers and students for " Mission Shat Pratishat" 

Later, the Education Secretary, while presiding over the meeting of School heads of the district at Govt. Sr. Sec. School, Lamini, asked them to ensure meticulous execution of the plan at ground zero level to translate the " Mission Shat Pratishat" into reality. He asked them to ensure extensive use of simplified learning material, model question papers, "Punjab Educare App" " Each One, Ask One", " Buddy Groups" so that examination oriented revision of syllabus could be done effectively. 

      He also exhorted the school heads and teachers to make the public aware about the infrastructural facilities as well as quality education available in the government schools to gear up for " Each One, Bring One" drive so that enrollment could be enhanced in government schools. 

  Assistant Director, SCERT( Trainings), Salinder Singh also addressed the meeting.

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕੁਮਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ

 


 ਸਕੂਲ ਮੁਖੀਆਂ ਨਾਲ ਮੀਟਿੰਗ ਕਰ ਕੀਤਾ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਈਚ ਵਨ ਬਰਿੰਗ ਵਨ ਲਈ ਪ੍ਰੇਰਿਤ।


ਪਠਾਨਕੋਟ,  16 ਫਰਵਰੀ (  ਬਲਕਾਰ ਅੱਤਰੀ   )

ਸਿੱਖਿਆ ਸੱਕਤਰ ਪੰਜਾਬ  ਕ੍ਰਿਸ਼ਨ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪਠਾਨਕੋਟ  ਦੇ ਅਧੀ ਦਰਜਨ ਦੇ ਕਰੀਬ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅਧਿਆਪਕਾਂ ਨੂੰ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਸਵੇਰੇ ਲਗਭਗ 10 ਵਜੇ ਜ਼ਿਲ੍ਹਾ ਪਠਾਨਕੋਟ ਵਿੱਚ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੌਤਰਪੁਰ, ਸਰਕਾਰੀ ਹਾਈ ਸਕੂਲ ਬਾਰਠ ਸਾਹਿਬ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਰਠ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਕੂਲ ਚੱਕਰਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖ਼ੁਰਦ, ਸਰਕਾਰੀ ਪ੍ਰਾਇਮਰੀ ਸਕੂਲ ਮੈਹਰਾ ਦਾ ਦੌਰਾ ਕੀਤਾ ਗਿਆ। ਇਹਨਾਂ ਸਕੂਲਾਂ ਵਿੱਚ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਵੱਲੋਂ ਕੀਤੇ ਗਏ ਕੰਮਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੇ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀ- ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ ਲਿਆ ਅਤੇ ਅਧਿਆਪਕਾਂ ਵੱਲੋਂ ਮਿਸ਼ਨ ਸੱਤ ਪ੍ਰਤਿਸ਼ਤ ਦੀ ਪ੍ਰਾਪਤੀ ਅਤੇ ਈਚ ਵਨ ਬਰਿੰਗ ਵਨ ਲਈ ਕੀਤੇ ਜਾ ਰਹੇ ਕਾਰਜਾਂ, ਇੰਗਲਿਸ਼ ਬੁਸਟਰ ਕਲੱਬ, ਬੱਡੀ ਗਰੁੱਪ, ਸਮਾਰਟ ਸਕੂਲ ਮੁਹਿੰਮ ,  ਗਾਈਡੈਂਸ ਐਂਡ ਕੌਂਸਲਿਂਗ ਸੈਲ, ਮਸ਼ਾਲ ਪ੍ਰੋਜੈਕਟ ਅਤੇ ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਨਬਾਰਡ ਤਹਿਤ ਨਿਰਮਾਣ ਅਧੀਨ ਨਵੇਂ ਕਮਰਿਆਂ ਦੀ ਜਾਣਕਾਰੀ ਲਈ। ਉਹਨਾਂ ਨੇ ਅਧਿਆਪਕਾਂ ਨੂੰ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਲੋਕਾਂ ਵਿੱਚ ਲੈਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ ਹੋਰ ਵਧੀਆ ਤਰੀਕੇ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਸਿੱਖਿਆ ਸੱਕਤਰ ਦੇ ਇਸ ਦੌਰੇ ਨਾਲ ਅਧਿਆਪਕਾਂ ਵਿੱਚ ਉਤਸ਼ਾਹ ਦਾ ਮਹੌਲ ਪੈਦਾ ਹੋਇਆ ਹੈ। 

ਸਕੂਲਾਂ ਦਾ ਦੌਰਾ ਕਰਨ ਤੋਂ ਬਾਅਦ  ਸਿੱਖਿਆ ਸੱਕਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਮੀਨੀ ਵਿਖੇ ਮੀਟਿੰਗ ਕੀਤੀ ਗਈ ਅਤੇ ਸਕੂਲ ਮੁਖੀਆਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ, 50 ਫ਼ੀਸਦੀ ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਰੱਖ ਕੇ ਸਵੇਰ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਦੁਹਰਾਈ ਲਈ ਪ੍ਰੇਰਿਤ ਕਰਨ,  ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਦੁਹਰਾਈ ਲਈ ਪ੍ਰਿੰਟਿੰਗ ਮਟੀਰੀਅਲ ਦੀ ਪੂਰਤੀ ਕੀਤੀ ਜਾਵੇ, ਬਡੀ ਗਰੁੱਪ ਰਾਹੀਂ ਈਚ ਵਨ ਆਸਕ ਵਨ ਐਕਟੀਵਿਟੀ ਕਰਦਿਆਂ ਧਾਰਨਾਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪ੍ਰੋਜੈਕਟਰਾਂ ਜਾਂ ਐੱਲ ਈ ਡੀਜ ਰਾਹੀਂ ਪੰਜਾਬ ਐਜੂਕੇਅਰ ਐਪ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।


ਸਰਕਾਰੀ ਹਾਈ ਸਕੂਲ ਬਾਰਠ ਸਾਹਿਬ ਵਿਖੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ।
RECENT UPDATES

Today's Highlight