Wednesday, 10 February 2021

ਮਿਸ਼ਨ ਸ਼ਤ ਪ੍ਰਤਿਸ਼ਤ ਤਹਿਤ ਸਮੀਖਿਆ ਮੀਟਿੰਗ

 

ਲੁਧਿਆਣਾ10 ਫਰਵਰੀ(ਅੰਜੂ ਸੂਦ) -  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਦੋਵਾਲ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਵਿਸ਼ਿਆਂ ਦੇ ਡੀ.ਐੱਮਜ਼ ਅਤੇ ਬੀ. ਐੱਮਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਲਿੰਦਰ ਸਿੰਘ, ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ. (ਸਿਖਲਾਈ) ਨੇ ਅਗਾਮੀ ਬੋਰਡ ਪ੍ਰੀਖਿਆਵਾਂ ਵਿੱਚ "ਮਿਸ਼ਨ ਸ਼ਤ ਪ੍ਰਤਿਸ਼ਤ" ਨੂੰ ਪੂਰਾ ਕਰਨ ਲਈ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।    ਜਸਵੀਰ ਸਿੰਘ ਸੇਖੋਂ, ਸਟੇਟ ਰਿਸੋਰਸ ਪਰਸਨ (ਸਾਇੰਸ), ਸੰਜੀਵ ਤਨੇਜਾ ਡੀਐਮ (ਗਣਿਤ), ਸੁਬੋਧ ਕੁਮਾਰ ਵਰਮਾ ਡੀਐਮ (ਅੰਗਰੇਜ਼ੀ / ਐਸਐਸਟੀ), ਵਿਨੋਦ ਕੁਮਾਰ ਡੀਐਮ (ਹਿੰਦੀ), ਹਰਜੀਤ ਸਿੰਘ ਡੀਐਮ (ਪੰਜਾਬੀ) ਨੇ ਘਰੇਲੂ ਇਮਤਿਹਾਨਾਂ ਦੇ ਅਧਾਰ ਤੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਸੰਬੰਧੀ, ਕਮਜ਼ੋਰ, ਔਸਤ ਅਤੇ ਹੋਣਹਾਰ ਵਿਦਿਆਰਥੀਆਂ ਲਈ ਮਾਈਕ੍ਰੋ ਯੋਜਨਾਬੰਦੀ ਕਰਨ ਬਾਰੇ ਉਨ੍ਹਾਂ ਦੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿਖਾਈ। ਬਲਾਕ ਮੈਂਟਰਜ਼ ਨੇ ਆਪਣੇ ਆਪਣੇ ਬਲਾਕਾਂ ਵਿੱਚ ਅਧਿਆਪਕਾਂ ਦੁਆਰਾ ਅਪਣਾਈਆਂ ਜਾ ਰਹੀਆਂ ਚੰਗੀਆਂ ਯੋਜਨਾਵਾਂ ਨੂੰ ਵੀ ਸਾਂਝਾ ਕੀਤਾ।

      ਸੋਧੀ ਹੋਏ ਸਿੱਖਣ ਸਮੱਗਰੀ, ਪ੍ਰਸ਼ਨ ਬੈਂਕ, ਸੋਧੇ ਹੋਏ ਸਿਲੇਬਸ ਅਨੁਸਾਰ ਮਾਡਲ ਟੈਸਟ ਪੇਪਰ ਅਤੇ ਪ੍ਰਸ਼ਨ ਪੱਤਰਾਂ ਦਾ ਢਾਂਚਾ ਵਿਦਿਆਰਥੀਆਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ। ਸਕੂਲ ਅਧਿਆਪਕ ਵਿਦਿਆਰਥੀਆਂ ਦੀ ਸਹੂਲਤ ਅਨੁਸਾਰ ਆਨਲਾਈਨ ਅਤੇ ਆਫ਼ਲਾਈਨ ਦੋਵਾਂ ਤਰ੍ਹਾਂ ਨਾਲ ਵਾਧੂ ਕਲਾਸਾਂ ਲੈ ਰਹੇ ਹਨ ਅਤੇ ਕੋਵੀਡ -19 ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ। ਉਹਨਾਂ ਦੱਸਿਆ ਕਿ 'ਬੱਡੀ ਗਰੁੱਪ', ਮਿਸ਼ਨ 'ਈਚ ਵੰਨ, ਆਸਕ ਵੰਨ' ਅਤੇ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਦੇ ਹੋਏ ਨਵੀਨਤਮ ਪਹਿਲਕਦਮੀ ਅਪਣਾਉਂਦਿਆਂ, ਲੋੜੀਂਦੀ ਸਮੱਗਰੀ ਅਤੇ ਨਵੀਨਤਮ ਜਾਣਕਾਰੀ ਬੱਚਿਆਂ ਤੱਕ ਅਸਾਨੀ ਨਾਲ ਪਹੁੰਚਾਈ ਜਾ ਰਹੀ ਹੈ।

ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ
 ਖੰਨਾ 10 ਫਰਵਰੀ 2021(ਅੰਜੂ ਸੂਦ) : ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 1 ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ ਸ਼੍ਰੀਮਤੀ ਪ੍ਰਿਯਾ ਸ਼ਰਮਾਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਅਤੇ ਸਿੱਖ ਧਰਮ ਵਿਚ ਉਨਾਂ ਦੀ ਦੇਣ ਸਬੰਧੀ ਭਾਸ਼ਣ ਦਿੱਤੇ ਜਿਹਨਾਂ ’ਚ ਕ੍ਰਿਸ਼ਨ ਲਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵੱਖ ਵੱਖ ਵਿੱਦਿਅਕ ਮੁਕਾਬਲਿਆਂ ਦੌਰਾਨ ਸਕੂਲ ਵਿਦਿਆਰਥੀਆਂ ਨੇ ਸ਼ਬਦ ਗਾਇਨ, ਡਰਾਇੰਗ ਅਤੇ ਪੇਟਿੰਗ, ਦਸਤਾਰਬੰਦੀ, ਕਵਿਤਾ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਸ਼ਬਦ ਗਾਇਨ ਵਿੱਚ ਪਾਰਸ ਜਮਾਤ ਚੌਥੀ, ਪੇਟਿੰਗ ਵਿਚ ਅੰਕਿਤ ਜਮਾਤ ਚੌਥੀ, ਦਸਤਾਰਬੰਦੀ ਵਿੱਚ ਗੁਰਸਿਮਰਨ ਸਿੰਘ ਜਮਾਤ ਪੰਜਵੀਂ, ਕਵਿਤਾ ਗਾਇਨ ਵਿੱਚ ਨਵਜੋਤ ਸਿੰਘ ਜਮਾਤ ਤੀਸਰੀ ਅਤੇ ਸੁਖਮਣੀ ਕੌਰ ਜਮਾਤ ਚੌਥੀ ਨੇ ਪਹਿਲਾ ਸਥਾਨ ਹਾਸਲ ਕੀਤਾ । ਮੁਕਾਬਲਿਆਂ ਤੋਂ ਬਾਅਦ ਬੱਚਿਆਂ ਨੂੰ ਇਨਾਮ ਵੰਡੇ ਗਏ।

ਦਿਵਿਆਂਗ ਵਿਦਿਆਰਥੀਆਂ ਦਾ ਮੈਡੀਕਲ ਜਾਂਚ ਕੈਂਪ

 ਦਿਵਿਆਂਗ ਵਿਦਿਆਰਥੀਆਂ ਦਾ ਮੈਡੀਕਲ ਜਾਂਚ ਕੈਂਪ

ਨਵਾਂਸ਼ਹਿਰ, 10 ਫਰਵਰੀ (ਹਰਿੰਦਰ ਸਿੰਘ): ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਨਵਾਂਸ਼ਹਿਰ ਦੀ ਅਗਵਾਈ ਹੇਠ   ਅੱਜ ਜੇ. ਐਸ. ਐਫ. ਐਚ. ਖਾਲਸਾ ਸਕੂਲ ਵਿਖੇ ਆਈ ਈ ਡੀ ਮੱਦ ਅਧੀਨ ਦਿਵਿਆਂਗ ਵਿਦਿਆਰਥੀਆਂ ਦਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਅਲੀਮਕੋ ਕਾਨਪੂਰ ਦੀ ਟੀਮ (ਸੋਨੂ ਕੁਮਾਰ, ਮਨੀਸ਼ ਸਿੰਘ, ਰਮੇਸ਼ ਅਤੇ ਨੇਹਾ ਸਿੰਘ) ਅਤੇ ਸਿਵਲ ਹਸਪਤਾਲ ਦੀ ਟੀਮ(ਡਾ. ਪਰਮਿੰਦਰ ਸਿੰਘ, ਏ.ਸੀ.ਐਸ. ਡਾ ਬਲਜਿੰਦਰ ਸਿੰਘ, ਡਾ. ਅਮੀਤ ਕੁਮਾਰ) ਵੱਲੋਂ  ਵੱਖ-ਵੱਖ ਡਿਸੇਬਿਲਿਟੀਜ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਕੇ ਉਹਨਾਂ ਨੂੰ ਲੋੜ ਅਨੁਸਾਰ ਜਰੂਰੀ ਸਹਾਇਤਾ ਸਾਮਗਰੀ ਉਪਲੱਬਧ ਕਰਵਾਉਣ ਲਈ ਅਸੈਸਮੈਂਟ ਕੀਤੀ ਗਈ।

ਇਸ ਕੈਂਪ ਵਿੱਚ ਜਿਲ੍ਹੇ ਦੇ ਕੁੱਲ 80 ਦਿਵਿਆਂਗ ਵਿਦਿਆਰਥੀਆਂ ਨੂੰ ਸਹਾਇਤਾ ਸਾਮਗਰੀ ਦੇਣ ਲਈ ਪਹਿਚਾਨ ਕੀਤੀ ਗਈ ਜਿਸ ਅਨੁਸਾਰ  ਕਿ 10 ਰੋਲੇਟਰ, 15 ਵਹੀਲਚੇਅਰਜ, 01 ਸਮਾਲ ਵਹੀਲ ਚੇਅਰ, 09 ਸੀ.ਪੀ. ਚੇਅਰ,20 ਐਮ ਆਰ ਕਿੱਟ, 04 ਕਰਚਿੱਜ, 04 ਐਲਬੋ ਕਰਚਿੱਜ, 16 ਹਿੲਰਿੰਗ ਏਡ, 02 ਟਰਾਈ ਸਾਇਕਲ, 01 ਸਮਾਰਟ ਕੇਨ, 01 ਸਮਾਰਟ ਫੋਨ ਅਤੇ 17 ਕਲੀਪਰ  ਬੱਚਿਆਂ ਨੂੰ   ਦਿੱਤੇ ਜਾਣੇ ਹਨ।ਇਸ ਕੈਂਪ ਦੌਰਾਨ ਕੋਵਿਡ -19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਨਾ ਕੀਤੀ ਗਈ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ, ਉੱਪ ਜਿਲ੍ਹਾ ਸਿੱਖਿਆ ਅਫਸਰ ਛੋਟੂਰਾਮ, ਬੀ.ਪੀ.ਈ.ਓ ਧਰਮਪਾਲ, ਆਈ ਈ ਡੀ ਵਿੰਗ ਦੇ ਇੰਚਾਰਜ ਨਰਿੰਦਰ ਕੌਰ, ਰਜਨੀ , ਰਵਿੰਦਰ ਕੁਮਾਰ, ਆਈ ਈ.ਆਰ.ਟੀ- ਕੁਲਦੀਪ ਕੁਮਾਰ, ਰੂਹੀ, ਅੰਜੂ, ਸਵਿਟੀ, ਸੰਦੀਪ, ਰਾਕੇਸ਼ ਕੁਮਾਰ, ਰਚਨਾ ਅਤੇ ਆਈ.ਈ ਵੀ. ਵਲੰਟੀਅਰਜ ਆਦਿ ਹਾਜਰ ਸਨ।

RECENT UPDATES

Today's Highlight