Latest updates

Friday, March 26, 2021

ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ :ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਲਗਣਗੀਆਂ ਜੂਮ ਕਲਾਸਾਂ , ਬਣਿਆ ਨਵਾਂ ਟਾਈਮ ਟੇਬਲ

ਲੁਧਿਆਣਾ 26 ਮਾਰਚ (ਅੰਜੂ ਸੂਦ) ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ : ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਜੂਮ ਕਲਾਸਾਂ ਹੀ ਮਹਤੱਵਪੂਰਨ ਬਦਲ, ਆਨਲਾਈਨ ਪਡ਼ਾਈ ਲਈ ਨਵਾਂ ਟਾਈਮ ਟੇਬਲ   ਬਣਾਇਆ।

ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ , ਸਿੱਖਿਆ ਵਿਭਾਗ ਵੱਲੋਂ  ਕਈ ਮਹਤੱਵਪੂਰਨ  ਫੈਸਲੇ ਲਏ ਗਏ ਹਨ।

ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਜੂਮ ਕਲਾਸਾਂ ਹੀ ਮਹਤੱਵਪੂਰਨ ਬਦਲ ਹੈ। ਡਾਟੇ ਦੀ ਸਮੱਸਿਆ ਦੇ ਮੱਦੇਨਜ਼ਰ ਅੱਠਵੀਂ, ਦਸਵੀਂ ਜਮਾਤ ਦੇ ਤਿੰਨ ਵਿਸ਼ਿਆਂ ਅਤੇ ਬਾਰਵੀਂ ਜਮਾਤ ਦੇ ਵਿਸ਼ਿਆਂ ਦੀਆਂ ਰੋਜ਼ਾਨਾ ਜੂਮ ਕਲਾਸਾਂ ਲਗਾਈਆਂ ਜਾਣ। ਸਮਾਰਟ ਫੋਨ ਨਾ ਹੋਣ ਦੀ ਸੂਰਤ ਵਿੱਚ ਬਡੀ ਦੀ ਮਦਦ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਜੂਮ ਕਲਾਸ ਦਾ ਸਮਾਂ 40 ਮਿੰਟ ਦਾ ਹੀ ਰੱਖਿਆ ਗਿਆ ਹੈ। ਜੇਕਰ ਕੋਈ ਅਧਿਆਪਕ/ਸਕੂਲ ਉਕਤ ਸ਼ਡਿਊਲ ਤੋਂ ਬਿਨਾਂ ਹੋਰ ਵਾਧੂ ਜੂਮ ਕਲਾਸ ਲਗਾਉਣਾ ਚਾਹੇ ਤਾਂ ਲਾ ਸਕਦਾ ਹੈ। ਜੂਮ ਕਲਾਸਾਂ ਵਿੱਚ ਬੱਚਿਆਂ ਦੀ ਹਾਜਰੀ ਯਕੀਨੀ ਬਣਾਉਣ ਲਈ ਉਹਨਾਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਜੂਮ ਕਲਾਸਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ।
ਸਕੂਲ ਬੰਦ ਹੋਣ ਕਾਰਨ ਇਹ ਵੀ  ਫੈਸਲੇ ਕੀਤੇ ਗਏ ਕਿ ਅਧਿਆਪਕ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ - Zoom Classes - Whatsapp - Telephone calls ਕੀਤੀਆਂ ਜਾਣ।

 ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਸਿਲੇਬਸ ਦੀ ਦੁਹਰਾਈ ਕਰਵਾਈ ਜਾਵੇ।

 ਅਧਿਆਪਕਾਂ ਦੁਆਰਾ focused topic ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।

 ਐੱਸ.ਐਮ.ਸੀ/ ਐਮ.ਡੀ.ਐਮ. ਵਰਕਰ ਪੰਚਾਇਤ ਮੈਂਬਰ ਦੀ ਮਦਦ ਨਾਲ ਅਸਾਇਨਮੈਂਟ ਪੁੱਜਦਾ ਕੀਤਾ ਜਾਵੇ।


ਨਵੇ ਸੈਸ਼ਨ ਸੰਬੰਧੀ   :  ਨਵੀਆਂ ਪ੍ਰਾਪਤ ਹੋ ਰਹੀਆਂ ਕਿਤਾਬਾਂ ਦੀ ਵੰਡ ਸਮੇਂ ਸਿਰ ਕੀਤੀ ਜਾਵੇ। · ਨਵੇਂ ਦਾਖਲੇ ਲਈ ਰਜਿਸਟਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।  ਨਵੇਂ ਦਾਖਲੇ ਲਈ ਰਜਿਸਟਰ ਹੋਏ ਵਿਦਿਆਰਥੀਆਂ ਨੂੰ ਸਕੂਲ ਵਿੱਚ ਦਾਖਲ ਕਰਨਾ ਅਤੇ ਈ- ਪੰਜਾਬ ਪੋਰਟਲ ਤੇ ਅਪਡੇਟ ਕੀਤਾ ਜਾਵੇ।


PSEB ADMISSION FORM 2021-22 


ਇਸ ਮੀਟਿੰਗ ਵਿੱਚ   ਹਫਤਾਵਾਰੀ ਯੋਜਨਾਬੰਧੀ ਵੀ ਉਲੀਕੀ ਗਈ।       
  29-03-2021( ਸੋਮਵਾਰ) ਹੋਲੀ ਦੇ ਰੰਗ ਸਰਕਾਰੀ ਸਕੂਲ ਦੇ ਸੰਗ , ਰੰਗ ਬਰੰਗੇ ਸਕੂਲਾਂ ਦੀ ਕਲਰ ਕੋਡਿੰਗ, ਬਾਲਾ ਵਰਕ ਆਦਿ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ। ਸਰਕਾਰੀ ਸਕੂਲਾਂ ਲਈ ਆਕਰਸ਼ਣ ਪੈਦਾ ਕੀਤਾ ਜਾਵੇ।
 30-03-2021 (ਮੰਗਲਵਾਰ) : ਸਕੂਲ EBT ਵਲੋਂ ਸਾਰੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਮੈਂਬਰਾਂ ਨਾਲ ਮੀਟਿੰਗ ਕਰਕੇ ਦਾਖ ਵਧਾਉਣ ਸਬੰਧੀ ਵਿਉਤਬੰਧੀ ਕਰਨੀ। ਹਰ ਮੈਂਬਰ ਵਲੋਂ ਦਾਖਲੇ ਲਈ ਕਮਿਟਮੈਂਟ ਲਈ ਜਾਵੇ।  

31-03-2021( ਬੁੱਧਵਾਰ) ਆਪਣੇ ਆਲੇ ਦੁਆਲੇ ਦੇ  ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸ਼ਨਾਖਤ ਕਰਨੀ  ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਵਾਰੇ ਜਾਣਕਾਰੀ ਦੇਣੀ।


01-04-2021 (ਵੀਰਵਾਰ) ਨਵੇਂ ਅਕਾਦਮਿਕ ਵਰੇ ਦੇ ਸ਼ੁੱਭ ਆਰੰਭ ਮੋਕੇ ਡੋਰ-ਟੂ-ਡੋਰ ਕੈਮਪੇਨ ਚਲਾਈ ਜਾਵੇ। ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਮਿਠਾਈ ਟਾਫੀਆਂ ਨਾਲ ਮੁਹ ਮਿੱਠਾ ਕਰਵਾਈ ਜਾਵੇ ਅਤੇ ਧਾਰਮਿਕ ਅਰਦਾਸ ਜਾਂ ਪੂਜਾ ਕਰਵਾਈ ਜਾਵੇ। 

 02-04-2021( ਸ਼ੁਕੱਰਵਾਰ) :ਕੁੱਝ ਨਾਟਕ, ਵੀਡੀਓ ਫ਼ਿਲਮਾਂ ਰਾਹੀਂ ਸਰਕਾਰੀ ਸਕੂਲਾਂ ਸਬੰਧੀ ਆਕਰਸ਼ਣ ਪੈਦਾ ਕਰਨਾ। ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾਉਣਾ ਜਿਹਨਾਂ ਵਿੱਚ ਪੰਚਾਇਤ, ਐਸ.ਐਮ.ਸੀ ਮੈਂਬਰ, ਜੀ.ਓ.ਜੀ, ਆਸ਼ਾ ਵਰਕਰ ਆਂਗਨਵਾੜੀ ਵਰਕਰ, ਸੇਵਾ ਮੁਕਤ ਅਧਿਆਪਕ, ਸਥਾਨਕ ਐਨ.ਜੀ.ਓ., ਯੂਥ/ਸਪੋਰਟਸ ਕਲੱਬ ਮੈਂਬਰ ਸ਼ਾਮਲ ਕਰਕੇ ਮੀਟਿੰਗ ਕਰਵਾਈ ਜਾਵੇ।

 03-04-2021(ਸ਼ਨੀਵਾਰ) ਈ- ਪਾ੍ਸਪੈਕਟਸ. ਈ-ਮੈਗਜੀਨ, ਫਲੈਕਸ ਬੋਰਡ ਧਾਰਮਿਕ ਸਥਾਨਾਂ ਤੋਂ ਅਨਾਉਸਮੈਂਟ, ਰਿਕਾਰਡ ਕੀਤੀ ਹੋਈ ਆਡਿਓ ਕਲਿਪਾਂ ਨੂੰ ਰਿਕਸ਼ੇ ਜਾਂ ਸਾਈਕਲ ਰਾਹੀਂ ਗਲੀ ਮੁਹੱਲਿਆਂ ਵਿੱਚ ਚਲਾਈਆਂ ਜਾਣ , ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਹੋਵੇ
PSEB E BOOKS FOR ALL CLASSES, DOWNLOAD HERE

Ads